Desi Crew, Desi Crew
(Desi Crew, Desi Crew)
ਤੇਰੀਆਂ ਰਕਾਨੇ ਚਿੱਠੀਆਂ
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ?
ਯਾਰਾਂ 'ਚ ਸੁਣਾਵਾਂ, ਗੋਰੀਏ
ਨੀ ਮੈਂ ਦਾਰੂ ਪੀਕੇ ਹੱਡ ਬੀਤੀਆਂ
ਓ, face time ਉਤੇ face time, time ਨਾਲ਼
ਤੇਰਾ ਦਿਖਦਾ ਰਿਹਾ ਨੀ ਹੁੰਦਾ change, ਗੋਰੀਏ
ਨਵੇਂ ਰਾਤੋ-ਰਾਤ ਕਰਲੇ arrange, ਗੋਰੀਏ
ਮੈਨੂੰ ਏਹੀ ਗੱਲ ਲੱਗੀ strange, ਗੋਰੀਏ
ਓ, ਗੋਰੀਆਂ ਬਾਹਾਂ 'ਚ ਚੂੜਾ ਨੀ
ਤੇਰੇ ਪਾ ਗਿਆ ਏ ਕਿਹੜਾ, ਗੋਰੀਏ?
ਬੰਨ੍ਹਿਆ ਬੰਨਾਇਆ ਰਹਿ ਗਿਆ
ਸਾਡੇ ਸੁਪਨੇ 'ਚ ਸੇਹਰਾ, ਗੋਰੀਏ
ਜਿੱਦੇ ਖੁੱਲ੍ਹ ਗਈ ਸੀ ਗੁੱਤ ਗੁੰਦੀ, ਗੋਰੀਏ
ਮੇਰੇ ਤੂੰ ਖਿਲਾਫ਼ ਦਿਖੀ ਹੁੰਦੀ, ਗੋਰੀਏ
ਸਹੇਲੀ ਹੱਥ ਮੋੜ ਗਈ ਸੀ ਮੁੰਦੀ, ਗੋਰੀਏ
ਮੈਂ ਓਦੇ ਤਿੰਨ ਬੋਤਲਾਂ ਸੀ ਪੀਤੀਆਂ
ਓ, ਤੇਰੀਆਂ ਰਕਾਨੇ ਚਿੱਠੀਆਂ, ਹਾਂ
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ
ਯਾਰਾਂ 'ਚ ਸੁਣਾਵਾਂ, ਗੋਰੀਏ
ਨੀ ਮੈਂ ਦਾਰੂ ਪੀਕੇ ਹੱਡ ਬੀਤੀਆਂ
♪
ਓਏ, ਹੋਰਾਂ ਨਾਲ਼ ਉਮਰਾਂ plan ਕਰੀਆਂ ਜੀਹਨੇ
ਮਿੱਤਰਾਂ ਨੂੰ ਖੁਸ਼ ਓਹ ਦਿਹਾੜੀ ਕਰ ਗਈ
ਖੌਰੇ ਕੀਹਦੇ ਲਈ ਸੀ ਕੱਚਿਆਂ 'ਤੇ ਤਰ ਗਈ
ਪਰ ਸਾਡੇ ਨਾ' ਤਾਂ ਸੋਹਣੀ ਸਾਡੀ ਮਾੜੀ ਕਰ ਗਈ
ਓ, ਲਿਖਦਾ ਮੈਂ ਗਾਣੇ ਰਹਿ ਗਿਆ
ਲਾਉਂਦਾ ਰਹਿ ਗਿਆ ਅਲਾਪ, ਗੋਰੀਏ
ਛੱਡ ਕੇ ਗਿਆਂ ਦੀ ਬੋਲੂਗੀ
ਛੱਡੀ ਤੇਰੇ ਉਤੇ ਛਾਪ, ਗੋਰੀਏ
ਹੋਈ ਨਈਂ cure, ਸਾਡੀ ਚੋਟ ਵੱਧ ਗਈ
ਤੇਰੀ ਨੀਤ ਵਿੱਚ ਕੁੜੇ ਖੋਟ ਵੱਧ ਗਈ
ਓਧਰ ਤੂੰ ਜਿੱਧਰ ਸੀ vote ਵੱਧ ਗਈ
ਨੀ ਕੁੜੇ, ਖੇਡ ਗਈ ਤੂੰ ਰਾਜਨੀਤੀਆਂ
ਓ, ਤੇਰੀਆਂ ਰਕਾਨੇ ਚਿੱਠੀਆਂ, ਹਾਂ
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ?
ਯਾਰਾਂ 'ਚ ਸੁਣਾਵਾਂ, ਗੋਰੀਏ
ਨੀ ਮੈਂ ਦਾਰੂ ਪੀਕੇ ਹੱਡ ਬੀਤੀਆਂ
♪
ਜੀਹਨਾ ਛਾਵੇਂ ਬਹਿੰਦੀ ਸੀ, ਸੁਣਾਈ ਜਾਂਦੇ ਨੇ
ਨੀ ਤਾਰੇ ਤੇਰੀ ਯਾਦ ਜੀ ਦਿਵਾਈ ਜਾਂਦੇ ਨੇ
ਤੇਰੇ ਕੋਲ਼ੋਂ ਇੱਕ ਗੱਲ ਸਿੱਖੀ ਯਾਰ ਨੇ
ਨੀ ਤੇਰੇ ਜਿਹੇ ਸੱਜਣ ਭੁਲਾ ਹੀ ਜਾਂਦੇ ਨੇ
ਓ, ਭੁੱਲਿਆ ਐਵੇਂ ਨੀ, ਗੋਰੀਏ
ਤੈਨੂੰ ਮਾਰਿਆ ਸਰਾਣਾ ਪੱਟ ਦਾ
ਭੁੱਲਿਆ ਐਵੇਂ ਨੀ, ਗੋਰੀਏ
ਤੈਨੂੰ ਬਾਲਾ-ਬਾਲਾ ਕੱਚੀ ਛੱਤ ਦਾ
ਕਰਦੀ ਤੂੰ wish ਮੇਰਾ ਸਾਹ ਹੀ ਰੁੱਕ ਜਾਏ
ਲੱਗਜਾਂ ਮੈਂ ਲਿਖ ਕੇ ਸੁਣਾਉਣ ਦੁੱਖ ਜੇ
ਮਾੜਾ ਬੰਦਾ ਸੁਣਕੇ ਤਾਂ ਥਾਂਈ ਮੁੱਕ ਜਾਏ
ਨੀ ਤੂੰ ਔਜਲੇ ਨਾ' ਜੋ-ਜੋ ਕੀਤੀਆਂ
ਓ, ਤੇਰੀਆਂ ਰਕਾਨੇ ਚਿੱਠੀਆਂ, ਹਾਂ
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ?
ਯਾਰਾਂ 'ਚ ਸੁਣਾਵਾਂ, ਗੋਰੀਏ
ਨੀ ਮੈਂ ਦਾਰੂ ਪੀਕੇ ਹੱਡ ਬੀਤੀਆਂ
ਓ, ਗੋਰੀਆਂ ਬਾਹਾਂ 'ਚ ਚੂੜਾ ਨੀ
ਤੇਰੇ ਪਾ ਗਿਆ ਏ ਕਿਹੜਾ, ਗੋਰੀਏ?
ਬੰਨ੍ਹਿਆ ਬੰਨਾਇਆ ਰਹਿ ਗਿਆ
ਸਾਡੇ ਸੁਪਨੇ 'ਚ ਸੇਹਰਾ, ਗੋਰੀਏ